ਇੱਕ ਦਿਨ ਪਿਤਾ ਦਸ਼ਮੇਸ਼ ਜੀ ਨੇ ਸੋਚ ਸੋਚੀ।
ਰੂਪ ਸਿੱਖੀ ਦਾ ਵੱਖ ਬਣਾ ਦਿਆਂ ਮੈਂ।
ਸ਼ੇਰ ਜਿਸਮ ਚੋਂ ਮੁਰਦਾ ਰੂਹ ਕੱਢ ਕੇ ਮੈਂ
ਰੂਹ ਅਣਖ ਤੇ ਗੈਰਤ ਦੀ ਪਾ ਦਿਆਂ ਮੈਂ।
ਜ਼ਾਲਮ ਅੱਗੇ ਤਰਸ ਲਈ ਜੋ ਹੱਥ ਜੁੜਦੇ।
ਉਹਨਾਂ ਹੱਥਾਂ ਵਿੱਚ ਤੇਗ ਫੜਾ ਦਿਆਂ ਮੈਂ।
ਦੁਨੀਆਂ ਵਿੱਚ ਨਾ ਜਿਸ ਦਾ ਕੋਈ ਹੋਵੇ ਸਾਨੀ।
ਐਸਾ ਖ਼ਾਲਸਾ ਪੰਥ ਸਜਾ ਦਿਆਂ ਮੈਂ।
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ •٠·
·٠• ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ........