• RSS
  • Delicious
  • Digg
  • Facebook
  • Twitter
  • Linkedin
  • Youtube



ਸਾਡਾ ਅੱਥਰਾ ਮਨ ਸਮਝਾ ਕੇ ਰੱਖ,
ਅਸੀਂ ਹੋਰ ਕੀ ਲੈਣਾ........... ..........
ਅਸੀ ਜੁਤੀਆਂ ਤੇਰੇ ਪੈਰਾਂ ਦੀਆਂ,
ਅਸੀਂ ਕੁੱਤੀਆਂ ਤੇਰੇ ਦਰਾਂ ਦੀਆਂ,
ਸਾਨੂੰ ਬੂਹੇ ਤੇ ਬਿਠਾ ਕੇ ਰੱਖ.....
ਅਸੀਂ ਹੋਰ ਕੀ ਲੈਣਾ........


ਚਾਰ ਪੁੱਤ ਵਾਰੇ ਪੰਜ ਵੀਂ ਮਾਂ ਵਾਰੀ
ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ
ਸੱਤ ਵਾਰ ਕੇ ਕਹਿਨਾ
ਸੱਤ ਵਾਰ ਕੇ ਕਹਿਨਾ
ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ ...



ਅੱਜ ਆਖਾਂ ਓਸ ਗਾਂਧੀ ਨੂੰ ਕਿਤੇ ਸਿਵਿਆਂ ਵਿੱਚੋਂ ਵੇਖ...ਤੇਰੇ ਲਾਲਚ ਦੀ ਅੱਗ ਵਿੱਚ ਕਿੰਝ ਸੜਦਾ ਪਿਆ ਹੈ ਦੇਸ਼...ਤੂੰ ਆਪਣੀ ਕੁੱਲ ਸਵਾਰਤੀ ਤੇ ਤਖ਼ਤ ਬਿਠਾ ਗਿਓਂਲਾਲ...ਪਰ,ਸੜਕਾਂ ਤੋਂ ਲੋਹਾ ਚੁਗ ਰਹੇ ਤੂੰ ਕਿਓਂ ਨਾ ਤੱਕੇ ਬਾਲ...ਮੌਜਾਂ ਦੇ ਵਿੱਚ ਵਸ ਰਿਹਾ ਤੇਰਾ ਸਾਰਾ ਖਾਨਦਾਨ...ਉਹ ਭੁੱਖ ਨਾਲ ਨੇ ਮਰ ਰਹੇ ਜੋ ਹੋਏ ਸੀ ਕੁਰਬਾਨ...ਦੇਸ਼ ਆਜ਼ਾਦ ਕਰਾਉਣ ਲਈ ਜਿਨ੍ਹਾਂ ਮੌਤ ਵਿਆਹੀ ਲਾੜੀ...ਅੱਜ ਬੱਚੇ ਓਹਨਾ ਦੇ ਰੋਟੀ ਲਈ ਨੇ ਜਾਂਦੇ ਕਰਨ ਦਿਹਾੜੀ...ਸਾਨੂੰ ਵੀ ਦੱਸਦੇ 'ਗਾਂਧੀਆ' ਤੂੰ ਕਢਿਆ ਕਿਹੜਾ ਵੈਰ...ਜਦੋਂ ਵੀ ਮੰਗੀ ਏ ਨੌਕਰੀ ਮਿਲਦੀ ਡੰਡਿਆਂ ਦੀ ਖੈਰ...ਲੋਕੀ ਤੈਨੂੰ ਦੇਸ਼ ਦੇ ਕਹਿੰਦੇ ਨੇ ਬਾਪੁ ਲੱਖ...ਭਲਾ ਬਾਪੂ ਨੇ ਵੀ ਬੱਚਿਆਂ ਦਾ ਮਾਰਿਆ ਕਦੇ ਹੈ ਹੱਕ...ਲਾਇਨਾ ਵਿੱਚ ਖੜਿਆਂ ਦਾ ਸਾਰਾ ਦਿਨ ਸੜ ਜਾਂਦਾ ਏ ਚੰਮ...ਹੁਣ ਤਾ ਰਿਸ਼ਵਤ ਲੈ ਕੇ ਵੀ ਚੰਦਰੇ ਨਹੀਓਂ ਕਰਦੇ ਕੰਮ...ਕੁੱਖਾਂ ਵਿਚ ਧੀਆਂ ਦਾ ਹੁਣ ਆਮ ਹੀ ਹੁੰਦਾ ਪਿਆ ਏ ਅੰਤ...ਜੰਮੀਆ ਧੀਆਂ ਤੇ ਵੀ ਹੁੰਦੇ ਜ਼ੁਲਮਨੇ ਬਹੁਤ ਬੇਅੰਤ...ਕਰਜ਼ੇ ਥੱਲੇ ਦੱਬਿਆ ਪਿਆ ਏ ਹਰ ਕੋਈ ਅੱਜ ਕਿਸਾਨ...ਤੰਗ ਹੋਕੇ ਐਸੀ ਜਿੰਦਗੀ ਤੋਂ ਫਾਹੇ ਲੱਗੀ ਜਾਣ...ਹੁਣ ਔਰਤਾਂ ਨਾਲ ਨੇ ਹੋ ਰਹੇ ਨਿੱਤ ਦਿਨ ਹੀ ਗੈਂਗ-ਰੇਪ...ਤੂੰ ਕਾਹਦਾ ਦੂਰ-ਅੰਦੇਸ਼ ਸੀ ਜੋ ਸਕਿਆ ਨਾ ਇਹ ਦੇਖ...ਢਾਬਿਆਂ ਦੀ ਝੂਠ ਚੋਂ ਭਾਲ ਦੇਸੀ ਕੁੱਤੇ ਕਦੇ ਅਨਾਜ...ਅੱਜ ਬੰਦੇ ਨੂੰ ਕਰਨਾ ਪੈ ਗਿਆ ਓਹ ਕੁੱਤਿਆਂ ਵਾਲਾ ਕਾਜ...ਸੰਸਦ ਦੇ ਵਿੱਚ ਬੈਠੇ ਸਭ ਤੇਰੇ ਜਿਹੇ ਡਾਕੂ-ਚੋਰ...ਸਾਨੂੰ ਡਰ ਲਗਦਾ ਨਾ ਜੰਮ ਪਏ ਤੇਰੇ ਜਿਹਾ ਗਾਂਧੀ ਹੋਰ...ਅੱਜ ਕਲਮ ਉਠਾਉਣੀ ਪੈ ਗਈ ਹੋ ਏਸ ਦੇਸ ਤੋਂ ਤੰਗ...ਬਾਗੀ ਹੋ ਕੇ ਕਿਸੇ ਦਿਨ ਹੈ ਪੈਣਾ ਉੱਬਲ ਖੂਨ...ਦੇਸ ਤੇਰੇ ਦਾ ਗਾਂਧੀਆ ਹੈ ਮੁੱਲ ਵਿੱਕਦਾ ਕਾਨੂੰਨ...ਹੈ ਮੁੱਲ ਵਿੱਕਦਾ ਕਾਨੂੰਨ... ਹੈ ਮੁੱਲਵਿੱਕਦਾ ਕਾਨੂੰਨ...


Teacher. kaku ਨੂੰ :- ਤੂੰ ਵੱਡਾ ਹੋ ਕੇ
ਕੀ ਕਰੇਂਗਾ____?

kaku :- ਵਿਆਹ

Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?

kaku :- ਲਾੜਾ
...
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ
ਕੀ ਹਾਸਲ ਕਰੇਂਗਾ?

kaku :- ਘਰਵਾਲੀ

Teacher :- IDIOT ਮੇਰਾ ਮਤਲਬ ਵੱਡਾ ਹੋ ਕੇ
ਮਾਂ-ਬਾਪ ਲਈ ਕੀ ਕਰੇਂਗਾ?
...
kaku :-ਨੂੰਹ ਲਿਆਊਂਗਾ

Teacher :- stupid ਤੇਰੇ ਬਾਪੂ ਜੀ ਤੇਰੇ ਤੋਂ
ਕੀ ਚਾਹੁੰਦੇ ?

kaku :- ਪੋਤਾ

Teacher :- ਹਾਏ ਓ
ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?

kaku— ਹਮ ਦੋ ਹਮਾਰੇ ਦੋ
;-)


1 .)      ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ ਇੱਕਠੇ ਬੈਠ ਜਾਦੇ ਨੇ .... ਮੇਮ
           ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੁ ਆਪਣੀ ਪਢ਼ਾਈ ਤੇ ਬਹੁਤ
           ਮਾਣ ਸੀ ...... ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ ਸੋਚੇਯਾ ਜੱਟ
           ਸਿਧੇ ਹੀ ਹੁੰਦੇ ਨੇ, ਕਯੋਂ ਨਾ ਬੇਵਕੂਫ਼ ਬਨਾਯੀਏ . ਓਹ ਕੇਹਂਦੀ ਆਓ ਜੱਟ
           ਸਾਹਬ ਕੋਈ ਗਾਮੇ ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ
           ਨਹੀ ਮੰਨੇਯਾ ............ਮੇਮ ਕੇਹ੍ਨਦੀ :- ਜੱਟ ਸਾਹਿਬ ਕੰਮ ਬਹੁਤ
           ਸੋਖਾ ਹੈ ਸਬ ਤੋਂ ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ
           ਨਹੀ ਆਯਾ ਤਾਂ ਤੁਸੀਂ ਮੈਨੂ $ 5 ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ
           ਪੂਛਨਾ ਜੇ ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100 ਦੇਵਾਂਗੀ........
           ......
           .ਜੱਟ ਮੰਨ ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ
           ਪੇਹ੍ਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ?
           ਮੇਮ :- WHAT IS THE DIFFERENCE BETWEEN MOON
           AND EARTH ?
           ਜੱਟ ਨੇ ੧ ਮਿੰਟ ਨਹੀ ਲਾਯਾ ਕੋਈ ਜਵਾਬ ਨਹੀ ਦਿੱਤਾ.....ਜੇਬ ਚ
           ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਜੀ ਬੀਬੀ ਜੀ ਹੁਣ
           ਮੇਰੀ ਵਾਰੀ ਜੇ .....
           ਜੱਟ :- ਬੀਬੀ ਜੀ TIME ਉਨ੍ਨਾ ਕੁ ਹੀ ਲਯੋ ਜਿੰਨਾਮੈਂ
           ਲਾਯਾ ,.....ਤੁਸੀਂ ਦੱਸੋ ਕੇ ਓਹ ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ
           ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ?..............
            ............... ...ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ
           ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ,....
           ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਯਾ
           ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂ ਦੇਕੇ ਕੇਹਨ ਲੱਗੀ,:-
           ਜੀ ਮੈਨੂ ਨਹੀ ਪਤਾ ਤੁਸੀਂ ਦੱਸ ਦੋ ਓਹਕੀ ਚੀਜ ਹੈ ?........
           ਜੱਟ ਨੇ ੧ ਮਿੰਟ ਨਹੀ ਲਾਯਾ.....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ
           ਨੂ ਦੇ ਕੇ ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ ਨਹੀ ਪਤਾ ਤੇ ਹੁਣ ਫੇਰ
           ਮੇਰੀ ਵਾਰੀ ਜੇ.. :.............................




2.  )        ਲਓ ਬਈ ਮਿੱਤਰੋ ....ਇਕ ਅੰਗਰੇਜ ਦੀ ਜੱਟ ਨਾਲ ਆੜੀ ਪੈ ਗਈ ...ਤੇ ..ਖੁੱਲੀ ਡੁੱਲੀ ਬੋਲੀ ਦੇਖ ਕੇ ਜੱਟ ਨੂੰ ਕਹਿੰਦਾ                       ਮੈਂ ਵੀ ਪੰਜਾਬੀ ਸਿਖਣੀ ਹੈ ...ਜੱਟ ਕਹਿੰਦਾ ਏਸ ਵਾਸਤੇ ਤਾਂ ਤੈਨੂੰ ਪੰਜਾਬ ਜਾ ਕੇ ਮੇਰੇ ਮਾਸਟਰ ਕੋਲ ਕਲਾਸਾਂ ਲਾਉਣੀਆਂ ਪੈਣਗੀਆਂ ...ਅੰਗਰੇਜ ਧੁਨ ਦਾ ਪੱਕਾ ...ਜੱਟ ਨੂੰ ਨਾਲ ਲੈਕੇ ਪਹੁੰਚ ਗਿਆ ਪੰਜਾਬ ਦੇ ਇਕ ਪਿੰਡ ਵਿੱਚ .....ਮਾਸਟਰ ਨੇ ਘਰ ਪਿੰਡ ਦੇ ਬਾਹਰ ਬਾਹਰ ਖੇਤਾਂ ਵਿੱਚ ਪਾ ਲਿਆ ਸੀ ......ਓਹ ਦੋਵੇਂ ਜਾਣੇ ਰਾਹ ਪੁਛਣ ਲਈ ਇਕ ਬੋਹੜ ਦੀ ਛਾਵੇਂ ਬੈਠੇ ਦਾਦੇ ਤੇ ਪੋਤੇ ਵੱਲ ਨੂੰ ਵਧੇ ਜਿਹੜੇ ਕੇ ਰੱਸੇ ਵੱਟ ਰਹੇ ਸੀ ,....ਏਨੇ ਵਿੱਚ ਬਜੁਰਗ ਬੋਲਿਆ ...ਕਾਕਾ ਹੁਣ ਤੇਰੇ ਮੈਥੋਂ ਵੱਟ ਕੇ ਚਪੇੜ ਪੈਣੀ ਹੈ ਜੇ ਛੇਤੀ ਛੇਤੀ ਵੱਟ ਨਾ ਚਾੜਿਆ ..... ਫੇਰ ਤੈਨੂੰ ਪਤਾ ਵੱਟ ਚੜ ਜਾਣਾ ...ਫੇਰ ਤੂੰ ਕਹਿਣਾ ਮੇਰੇ ਢਿਡ ਚ ਵੱਟ ਪੈਂਦੇ ਨੇ ......ਅੰਗਰੇਜ ਨੇ ਆਪਣੇ ਜੱਟ ਦੋਸਤ ਨੂੰ ਪੂਰੀ ਗੱਲ ਦਾ ਮਤਲਵ ਪੁਛਿਆ ......ਜੱਟ ਕਹਿੰਦਾ ਪਹਿਲਾ ਵੱਟ(Vigorous slap )2nd ( twisting )3rd ( hot )4th (stomach) ....ਚਲੋ ਜੀ ਉਹ ਬਜੁਰਗ ਕੋਲ ਗਏ
ਤੇ ਉਹਨਾ ਨੇ ਮਾਸਟਰ ਜੀ ਦਾ ਘਰ ਪੁਛਿਆ ......ਬਜੁਰਗ ਕਹਿੰਦਾ ਤੁਸੀਂ ਏਦਾਂ ਕਰੋ ...ਆਹ ਵੱਟੇ ਵੱਟ ਚਲੇ ਜਾਓ ਤੇ ਉਹ ਸਾਹਮਣੇ ਖੰਬੇ ਕੋਲੋਂ ਸੱਜੇ ਨੂੰ ਵੱਟ ਜਿਓ ਉਹਦਾ ਘਰ ਆ ਜਾਣਾ .....ਅੰਗਰੇਜ ਕਹਿੰਦਾ ਹੁਣ ਆਹ ਵੱਟ ਦਾ ਹਿਸਾਬ ਹੈ ...ਜੱਟ ਕਹਿੰਦਾ 1st ਵੱਟ ( line of soil )2nd (turn right )....ਚਲੋ ਜੀ ਉਹ ਗੱਲਾਂ ਕਰਦੇ ਮਾਸਟਰ ਜੀ ਦੇ ਘਰ ਪਹੁੰਚਗੇ......ਅੱਗੋਂ ਮਾਸਟਰ ਜੀ ਦੀਆਂ ਸਾਰੀਆ ਬੁੜੀਆਂ ਕੁੜੀਆਂ ਮੂਹਰਲੇ ਵਰਾਂਡੇ ਚ ਹੀ ਬੈਠੀਆਂ ਹੀ ਦੋਵਾਂ ਨੂੰ ਦੇਖ ਕੇ ਖਿੜ ਖਿੜ ਹੱਸ ਪਈਆਂ .....ਤੇ ਮਾਸਟਰ ਜੀ ਮੂੰਹ ਤੇ ਢਾਟੀ ਬੰਨੀ ਬਾਹਰ ਆਕੇ ਲੱਗ ਪਏ ਸਾਰੀਆਂ ਨੂੰ ਬੋਲਣ ......ਥੋਨੂੰ ਕਿੰਨੀ ਵਾਰੀ ਕਿਹਾ ਜਦੋਂ ਕੋਈ ਬਾਹਰੋਂ ਆਉਂਦਾ ਆਪਣੇ ਝਾਟੇ ਢਕ ਲਿਆ ਕਰੋ ਤੇ ਪਾਸੇ ਵੱਟ ਲਿਆ ਕਰੋ ......ਜੇ ਖੜੇ ਬੈਠੇ ਤੋਂ ਥੋਨੂੰ ਕਹਿਦੋ ਫੇਰ ਮੱਥੇ ਵੱਟ ਪੈ ਜਾੰਦੇ ਨੇ ਥੋਡੇ ........ਅੰਗਰੇਜ ਪਰੇਸ਼ਾਨ ...ਤੇ ਉਹ ਉਹਨਾ ਦਾ ਮਤਲਵ ਪੁਛਣ ਤੋਂ ਬਾਅਦ ਕਹਿੰਦਾ ......ਯਾਰ .ਮੈਂ ਨੀ ਸਿੱਖਣੀ ਪੰਜਾਬੀ.... ਥੋਡੀ ਪੰਜਾਬੀ ਥੋਨੂੰ ਅਮਾਨਤ .....ਸਾਡਾ ਤਾਂ ਇੱਕੋ what ਹੈ .....ਤੇ ਉਸਦਾ ਸਾਦਾ ਜਿਹਾ ਮਤਲਵ ਹੈ.... ਕੀ .............ਤੇ ਥੋਡਾ ਸਾਲਾ ਅਜੇ ਵੱਟ ਨੀ ਮੁੱਕਿਆ ਬਾਕੀ ਪੰਜਾਬੀ ਦਾ ਕੀ ਬਣੂ ..


ਇੱਕ ਦਿਨ ਪਿਤਾ ਦਸ਼ਮੇਸ਼ ਜੀ ਨੇ ਸੋਚ ਸੋਚੀ।
ਰੂਪ ਸਿੱਖੀ ਦਾ ਵੱਖ ਬਣਾ ਦਿਆਂ ਮੈਂ।
ਸ਼ੇਰ ਜਿਸਮ ਚੋਂ ਮੁਰਦਾ ਰੂਹ ਕੱਢ ਕੇ ਮੈਂ
ਰੂਹ ਅਣਖ ਤੇ ਗੈਰਤ ਦੀ ਪਾ ਦਿਆਂ ਮੈਂ।
ਜ਼ਾਲਮ ਅੱਗੇ ਤਰਸ ਲਈ ਜੋ ਹੱਥ ਜੁੜਦੇ।
ਉਹਨਾਂ ਹੱਥਾਂ ਵਿੱਚ ਤੇਗ ਫੜਾ ਦਿਆਂ ਮੈਂ।
ਦੁਨੀਆਂ ਵਿੱਚ ਨਾ ਜਿਸ ਦਾ ਕੋਈ ਹੋਵੇ ਸਾਨੀ।
ਐਸਾ ਖ਼ਾਲਸਾ ਪੰਥ ਸਜਾ ਦਿਆਂ ਮੈਂ।




ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ •٠·
·٠• ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ........



Link With In

Related Posts Plugin for WordPress, Blogger...