• RSS
  • Delicious
  • Digg
  • Facebook
  • Twitter
  • Linkedin
  • Youtube


ਅੱਜ ਆਖਾਂ ਓਸ ਗਾਂਧੀ ਨੂੰ ਕਿਤੇ ਸਿਵਿਆਂ ਵਿੱਚੋਂ ਵੇਖ...ਤੇਰੇ ਲਾਲਚ ਦੀ ਅੱਗ ਵਿੱਚ ਕਿੰਝ ਸੜਦਾ ਪਿਆ ਹੈ ਦੇਸ਼...ਤੂੰ ਆਪਣੀ ਕੁੱਲ ਸਵਾਰਤੀ ਤੇ ਤਖ਼ਤ ਬਿਠਾ ਗਿਓਂਲਾਲ...ਪਰ,ਸੜਕਾਂ ਤੋਂ ਲੋਹਾ ਚੁਗ ਰਹੇ ਤੂੰ ਕਿਓਂ ਨਾ ਤੱਕੇ ਬਾਲ...ਮੌਜਾਂ ਦੇ ਵਿੱਚ ਵਸ ਰਿਹਾ ਤੇਰਾ ਸਾਰਾ ਖਾਨਦਾਨ...ਉਹ ਭੁੱਖ ਨਾਲ ਨੇ ਮਰ ਰਹੇ ਜੋ ਹੋਏ ਸੀ ਕੁਰਬਾਨ...ਦੇਸ਼ ਆਜ਼ਾਦ ਕਰਾਉਣ ਲਈ ਜਿਨ੍ਹਾਂ ਮੌਤ ਵਿਆਹੀ ਲਾੜੀ...ਅੱਜ ਬੱਚੇ ਓਹਨਾ ਦੇ ਰੋਟੀ ਲਈ ਨੇ ਜਾਂਦੇ ਕਰਨ ਦਿਹਾੜੀ...ਸਾਨੂੰ ਵੀ ਦੱਸਦੇ 'ਗਾਂਧੀਆ' ਤੂੰ ਕਢਿਆ ਕਿਹੜਾ ਵੈਰ...ਜਦੋਂ ਵੀ ਮੰਗੀ ਏ ਨੌਕਰੀ ਮਿਲਦੀ ਡੰਡਿਆਂ ਦੀ ਖੈਰ...ਲੋਕੀ ਤੈਨੂੰ ਦੇਸ਼ ਦੇ ਕਹਿੰਦੇ ਨੇ ਬਾਪੁ ਲੱਖ...ਭਲਾ ਬਾਪੂ ਨੇ ਵੀ ਬੱਚਿਆਂ ਦਾ ਮਾਰਿਆ ਕਦੇ ਹੈ ਹੱਕ...ਲਾਇਨਾ ਵਿੱਚ ਖੜਿਆਂ ਦਾ ਸਾਰਾ ਦਿਨ ਸੜ ਜਾਂਦਾ ਏ ਚੰਮ...ਹੁਣ ਤਾ ਰਿਸ਼ਵਤ ਲੈ ਕੇ ਵੀ ਚੰਦਰੇ ਨਹੀਓਂ ਕਰਦੇ ਕੰਮ...ਕੁੱਖਾਂ ਵਿਚ ਧੀਆਂ ਦਾ ਹੁਣ ਆਮ ਹੀ ਹੁੰਦਾ ਪਿਆ ਏ ਅੰਤ...ਜੰਮੀਆ ਧੀਆਂ ਤੇ ਵੀ ਹੁੰਦੇ ਜ਼ੁਲਮਨੇ ਬਹੁਤ ਬੇਅੰਤ...ਕਰਜ਼ੇ ਥੱਲੇ ਦੱਬਿਆ ਪਿਆ ਏ ਹਰ ਕੋਈ ਅੱਜ ਕਿਸਾਨ...ਤੰਗ ਹੋਕੇ ਐਸੀ ਜਿੰਦਗੀ ਤੋਂ ਫਾਹੇ ਲੱਗੀ ਜਾਣ...ਹੁਣ ਔਰਤਾਂ ਨਾਲ ਨੇ ਹੋ ਰਹੇ ਨਿੱਤ ਦਿਨ ਹੀ ਗੈਂਗ-ਰੇਪ...ਤੂੰ ਕਾਹਦਾ ਦੂਰ-ਅੰਦੇਸ਼ ਸੀ ਜੋ ਸਕਿਆ ਨਾ ਇਹ ਦੇਖ...ਢਾਬਿਆਂ ਦੀ ਝੂਠ ਚੋਂ ਭਾਲ ਦੇਸੀ ਕੁੱਤੇ ਕਦੇ ਅਨਾਜ...ਅੱਜ ਬੰਦੇ ਨੂੰ ਕਰਨਾ ਪੈ ਗਿਆ ਓਹ ਕੁੱਤਿਆਂ ਵਾਲਾ ਕਾਜ...ਸੰਸਦ ਦੇ ਵਿੱਚ ਬੈਠੇ ਸਭ ਤੇਰੇ ਜਿਹੇ ਡਾਕੂ-ਚੋਰ...ਸਾਨੂੰ ਡਰ ਲਗਦਾ ਨਾ ਜੰਮ ਪਏ ਤੇਰੇ ਜਿਹਾ ਗਾਂਧੀ ਹੋਰ...ਅੱਜ ਕਲਮ ਉਠਾਉਣੀ ਪੈ ਗਈ ਹੋ ਏਸ ਦੇਸ ਤੋਂ ਤੰਗ...ਬਾਗੀ ਹੋ ਕੇ ਕਿਸੇ ਦਿਨ ਹੈ ਪੈਣਾ ਉੱਬਲ ਖੂਨ...ਦੇਸ ਤੇਰੇ ਦਾ ਗਾਂਧੀਆ ਹੈ ਮੁੱਲ ਵਿੱਕਦਾ ਕਾਨੂੰਨ...ਹੈ ਮੁੱਲ ਵਿੱਕਦਾ ਕਾਨੂੰਨ... ਹੈ ਮੁੱਲਵਿੱਕਦਾ ਕਾਨੂੰਨ...

Link With In

Related Posts Plugin for WordPress, Blogger...