ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ,,???????
ਇਸ ਨੂੰ ਜਰੂਰ ਪੜਿਓ ਜੀ ,,
ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ
ਅਤੇਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ
ਨੂੰ ਓਹਨਾ ਵਾਂਗਹੀ ਕਰਨ ਦੀ ਕੋਸ਼ਿਸ਼ ਕਰਦਾ ਸੀ |ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ
ਪੁਛਣ ਲੱਗਾ ,,'' ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀਗੁਰੂ ਗਰੰਥ ਸਾਹਿਬ ਜੀ ਨੂੰ ਪੜਣ
ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇਜੋ ਸਮਝ ਪੈਂਦਾ ਹੈ ਓਹ
ਵੀ ਮੈਨੂੰ ਭੁੱਲ ਜਾਂਦਾ ਆ, ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ,,ਇਸਤਰਾ ਸ਼੍ਰੀ ਗੁਰੂ
ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ,,ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ,,ਤਦ
ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ
ਕਿਹਾਕੇ '' ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ
,,,,,ਉਸ ਮੁੰਡੇਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ ,,,,ਪਰ ਘਰ ਤੱਕ
ਪਹੁੰਚਦੇ ਪਹੁੰਚਦੇ ਸਾਰਾਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ,ਸੋ ਸਾਰਾ
ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸਕੋਲ ਖਾਲੀ ਟੋਕਰੀ ਹੀ ਰਹਿ ਗਈ ,,ਉਸਦੇ ਦਾਦਾ ਜੀ
ਮੁਸਕਰਾਏ ਤੇ ਕਹਿਣ ਲਗੇ '' ਤੇਨੂੰ ਜਲ
ਦੀ ਨਾਲ
ਵਾਪਿਸ ਆਉਣਾ ਚਾਹਿਦਾ ਹੈ ਤਾਕੇ ਟੋਕਰੀ ਵਿੱਚ ਪਾਣੀ ਬਚ ਸਕੇ ,,,,ਤੇ ਇਸ ਸਮੇ ਮੁੰਡੇ ਨੇ
ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ,,ਪਰ ਫਿਰ ਆਉਂਦੇਆਉਂਦੇ ਟੋਕਰੀ
ਖਾਲੀ ਹੋ ਗਈ ,,,ਸਾਰਾ ਪਾਣੀ ਫਿਰ ਡੁੱਲ ਗਿਆ ,,,ਓਹਨੂੰ ਸਾਹ ਚੜ ਗਿਆ ਸੀ ,ਤੇ ਓਹਆਣ ਕੇ
ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ
ਲਿਆਉਣਾਨਾ-ਮੁਮਕਿਨ (ਮੁਸ਼ਕਿਲ) ਹੈ ਜੀ ,,ਪਰ ਮੈਂ ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ
ਹੈ ਜੀ ,,ਉਸਦੇ ਦਾਦਾ ਜੀ ਕਹਿੰਦੇ ,'' ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ,ਮੈਨੂੰ
ਤਾ ਟੋਕਰੀਵਿੱਚ ਹੀ ਚਾਹਿਦਾ ਹੈ ,ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ
ਦਰਵਾਜੇ ਕੋਲ ਖੜ ਕੇ,,,ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ ,ਹੁਣ ਮੁੰਡੇ ਨੂੰ ਪਤਾ ਸੀ
ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾਚਾਹੁੰਦਾ ਸੀ ਕੇ ਓਹ
ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ ,,ਉਸ ਮੁੰਡੇ ਨੇ ਟੋਕਰੀ
ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ ਦਾਦਾਜੀ ਕੋਲ ਪਹੁੰਚਿਆ
,,ਟੋਕਰੀ ਫਿਰ ਖਾਲੀ ਹੋ ਗਈ ਸੀ ,,ਉਸਨੇ ਕਿਹਾ ਦਾਦਾ ਜੀ '' ਤੁਸੀਂ ਦੇਖਿਆ ਇਹ ਨਹੀ ਹੋ
ਸਕਦਾ,,ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ ,,ਪਰ ਇਸ
ਟੋਕਰੀਨੂੰ ਧਿਆਨ ਨਾਲ ਦੇਖੋ ,,ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ
ਟੋਕਰੀ ਪਹਿਲਾਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ ..ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ
ਤੋ ਬਦਲ ਕੇ ਇੱਕ ਸਾਫ਼ਟੋਕਰੀ ਲੱਗ ਰਹੀ ਸੀ ,ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ
ਗਏ ਕੇ ਇਹੀ ਹੁੰਦਾ ਹੈ ਜਦ ਆਪਾਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ ...ਭਾਵੇ ਆਪਾ
ਨੂੰ ਕੁਝ ਸਮਝ ਪਵੇ ਜਾ ਨਾ ,ਭਾਵੇ ਕੁਝ ਯਾਦਰਹੇ ਜਾ ਨਾ ,,ਪਰ ਇਹ ਸਾਨੂੰ ਅੰਦਰੋ ਬਾਹਰੋ
ਪਵਿਤਰ ਕਰ ਦਿੰਦੀ ਹੈ ,,,ਸਾਡੀ ਸੋਚ ਨੂੰ ਸਾਫ਼ ਕਰਦਿੰਦੀ ਹੈ, ਤੇ ਅਸੀਂ ਚੰਗੀ ਸੋਚ ਦੇ
ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ ,,,,ਇਹੀ ਮੇਹਰ ਹੈ ਉਸਵਾਹਿਗੁਰੂ ਜੀ ਦੀ ,,,,,,ਸੋ
ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ,ਤੇ ਓਹਨਾ ਦਾਆਸ਼ੀਰਵਾਦ ਪ੍ਰਾਪਤ
ਕਰੋ ਜੀ ,,ਵਾਹਿਗੁਰੂ ਜੀਓ ,,ਵਾਹਿਗੁਰੂ ਜੀ ਕਾ ਖਾਲਸਾ ,,ਵਾਹਿਗੁਰੂ ਜੀ ਕੀਫਤਿਹ ਜੀ
streetshirts : Same day t shirt printing Design your own t shirts online Order printed,personalised t shirts by 2pm for same day dispatch No minimum order
streetshirts : Same day t shirt printing Design your own t shirts online Order printed,personalised t shirts by 2pm for same day dispatch No minimum order